ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਵੱਡਾ ਸਵਾਲ ਚੁੱਕਿਆ ਹੈ। ਆਪਣੀ ਯਾਤਰਾ ਦੇ ਪੰਜਵੇਂ ਦਿਨ ਬਾਬਾ ਬਕਾਲਾ ਸਾਹਿਬ ਪੁੱਜੇ ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਮੇਰਾ ਅਸਲਾ ਲਾਇਸੈਂਸ ਪੁੱਛਣ ਤੋਂ ਪਹਿਲਾਂ ਮੀਡੀਆ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਨੂੰ ਪੁੱਛੇ ਕਿ ਕੀ ਉਨ੍ਹਾਂ ਕੋਲ ਅਸਲਾ ਲਾਇਸੈਂਸ ਹੈ। ਅਮ੍ਰਿਤਪਾਲ ਨੇ ਪ੍ਰਧਾਨ ਮੰਤਰੀ ਦੀ ਇੱਕ ਫੋਟੋ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਦੀ ਵੀ ਬੰਦੂਕ ਲੈ ਕੇ ਫੋਟੋ ਖਿਚਵਾ ਰਹੇ ਹਨ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਜਾਵੇ।